0172-2298085

Follow Us on  << BACK


ਮਿਤੀ 23.09.2022 ਨੂੰ ਕੁੱਝ ਗਊ ਮਾਤਾਵਾਂ ਦੇ ਸ਼ਰੀਰ ਦੇ ਅੰਗ ਮਿਲਣ ਦੀ ਮੰਦਭਾਗੀ ਖ਼ਬਰ ਮਿਲੀ 

ਮਿਤੀ 23.09.2022 ਨੂੰ ਜਦੋਂ ਮੈਂ ਆਪਣੀ ਟੀਮ ਨਾਲ ਪੰਜਾਬ ਗਊ ਸੇਵਾ, ਦਫਤਰ ਮੋਹਾਲੀ ਵਿਖੇ ਕਿਸੇ ਜਰੂਰੀ ਕੰਮ ਸਬੰਧੀ ਜਾ ਰਿਹਾ ਸੀ, ਤਾਂ ਪਿੰਡ ਢਢੋਗਲ ਅਤੇ ਜੈਨਪੁਰ ਦੇ ਵਿਚਕਾਰ ਆਉਂਦੇ ਰਜਵਾਹੇ ਵਿੱਚੋਂ ਕੁੱਝ ਗਊ ਮਾਤਾਵਾਂ ਦੇ ਸ਼ਰੀਰ ਦੇ ਅੰਗ ਮਿਲਣ ਦੀ ਮੰਦਭਾਗੀ ਖ਼ਬਰ ਮਿਲੀ, ਅਤੇ ਨਾਲ ਹੀ ਪੈਰਾਂ ਹੇਠੋ ਜ਼ਮੀਨ ਖਿਸਕਦੀ ਪ੍ਰਤੀਤ ਹੋਈ।

ਮੇਰੇ ਵੱਲੋਂ ਤੁਰੰਤ ਪ੍ਰਸ਼ਾਸ਼ਨ ਨਾਲ ਰਾਵਤਾ ਕਾਇਮ ਕਰਕੇ ਤੁਰੰਤ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਅਤੇ ਮਿਤੀ 24.09.2022 ਘਟਨਾਂ ਵਾਲੇ ਸਥਾਨ ਤੇ ਆਪਣੀ ਟੀਮ, ਪਸ਼ੂ ਪਾਲਣ ਮਹਿਕਮੇ ਦੇ ਕੁੱਝ ਉੱਚ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਪੁੱਜ ਕੇਜ਼ਾਇਜਾ ਲਿਆ ਗਿਆ।

ਪੁਲਿਸਪ੍ਰਸ਼ਾਸ਼ਨ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਵਾਇਆ ਗਿਆ ਕਿ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਕੰਮ ਦੀ ਨਿੰਦਾ ਕਰਦੇ ਹੋਏ ਕਿਹਾ, ਕਿ ਦੋਸ਼ੀਆਂ ਤੇ ਬਣਦੀ ਕਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਡੀ ਸਾਰੀ ਟੀਮ ਪਿੰਡ ਵਾਸੀਆਂ ਅਤੇ ਨੇੜੇ ਵਸਦੇ ਲੋਕਾਂ ਨੂੰ ਵੀ ਬੇਨਤੀ ਕਰਦੀ ਹੈ, ਕਿ ਜੇਕਰ ਇਸ ਘਟਨਾਂ ਦੇ ਦੋਸ਼ੀਆਂ ਦਾ ਕਿਸੇ ਨੂੰ ਵੀ ਪਤਾ ਕੁੱਝ ਲਗਦਾ ਹੈ ਤਾਂ ਤੁਰੰਤ ਗੁਪਤ ਤੌਰ ਤੇ ਸੁੱਚਿਤ ਕਰਨ ਤਾਂ ਜੋਂ ਦੋਸ਼ੀਆਂ ਨੂੰ ਕਠਿਨ ਸਜ਼ਾ ਦਿੱਤੀ ਜਾ ਸਕੇ ਅਤੇ ਸਮਾਜ ਵਿੱਚੋਂ ਅਜਿਹੀਆਂ ਕੁਰੀਤੀਆਂ ਨੂੰ ਖ਼ਤਮ ਕੀਤਾ ਜਾ ਸਕੇ।

ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ

 LATEST ACTIVITIES