ਗਊ ਸੇਵਾ ਚੇਅਰਮੈਨ ਨੇ ਕੀਤਾ ਅਬੋਹਰ ਗਊਸ਼ਾਲਾ ਦਾ ਦੌਰਾ: ਸੜਕਾਂ ਉੱਪਰ ਵੱਧ ਰਹਿਆ ਗਉ ਧੰਨ ਨਾਲ਼ ਰੋਜ਼ ਹੋ ਰਹੀਆਂ ਦੁਰਘਟਨਾਵਾਂ ਅਤੇ ਫ਼ਸਲ ਦੀ ਬਰਬਾਦੀ ਦੀ ਰੋਕ ਨੂੰ ਲੈ ਕੇ ਗਉਸ਼ਾਲਾ ਕਮੇਟੀ ਅਤੇ ਅਬੋਹਰ ਪ੍ਰਸ਼ਾਸ਼ਨ ਨੇ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋ ਇਕੱਠਾ ਕਰ ਗਉਸ਼ਾਲਾ ਭੇਜਣ ਦਾ ਉਪਰਾਲਾ ਕੀਤਾ। ਇਸ ਉਪਰਾਲੇ ਸਦਕਾ ਪੰਜਾਬ ਗਊ ਸੇਵਾ ਕਮਿਸ਼ਨ ਚੇਅਰਮੈਨ ਅਸ਼ੋਕ ਕੁਮਾਰ (ਲੱਖਾ) ਜੀ ਨੇ ਸ਼ਿਰਕਤ ਕਰ ਜਿੱਥੇ ਗਉਸ਼ਾਲਾ ਦਾ ਜਾਇਜ਼ਾ ਲਿਆ ਉੱਥੇ ਓਹਨਾ ਨੇ ਕਮੇਟੀ ਅਤੇ ਪ੍ਰਸ਼ਾਸ਼ਨ ਦੇ ਯਤਨਾਂ ਦੀ ਤਾਰੀਫ਼ ਵੀ ਕੀਤੀ। ਇਸ ਮੌਕੇ ਆਮ ਆਦਮੀਂ ਪਾਰਟੀ ਅਬੋਹਰ ਤੋਂ ਹਲਕਾ ਇੰਚਾਰਜ ਦੀਪ ਕੰਬੋਜ ਦੀ ਤਾਰੀਫ਼ ਕਰਦਿਆਂ ਚੇਅਰਮੈਨ ਸਾਹਿਬ ਨੇ ਕਿਹਾ ਦੀਪ ਵਰਗੇ ਵਲੰਟੀਅਰ ਸਦਕਾ ਆਮ ਆਦਮੀਂ ਦੀ ਸਰਕਾਰ ਪੰਜਾਬੀਆਂ ਨੇ ਚੁਣੀ ਹੈ ਜੋਂ ਸਮਾਜ ਪ੍ਰਤੀ ਬਿਨਾ ਕਿਸੇ ਭੇਦਭਾਵ ਦੇ ਦਿਨ ਰਾਤ ਸੇਵਾ ਵਿੱਚ ਲਗੇ ਹੋਏ ਹਨ। ਅੱਗੇ ਮੀਡੀਆ ਨੂੰ ਸੰਬੋਧਨ ਕਰਦਿਆਂ ਲੱਖਾਂ ਜੀ ਨੇ ਕਿਹਾ ਕਿ ਗਊ ਧੰਨ ਦੀ ਸੇਵਾ ਵਿੱਚ ਪਹਿਲਾ ਕਦਮ ਨਸਲ ਦਾ ਬਦਲਾਅ ਹੈ। ਸਰਕਾਰ ਗਊ ਧੰਨ ਦੇ ਜੀਵਨ ਸੁਧਾਰ ਲਈ ਹਰ ਪਲ ਯਤਨਸ਼ੀਲ ਹੈ। ਜਿਸਦਾ ਆਉਣ ਵਾਲੇ ਦਿਨਾਂ ਵਿੱਚ ਅਸਰ ਵੇਖਣ ਨੂੰ ਮਿਲੇਗਾ। ਇਸ ਘੜੀ ਐਸ ਡੀ ਐਮ ਆਕਾਸ਼ ਬਾਂਸਲ, ਡਿਪਟੀ ਡਾਇਰੈਕਟਰ ਹੈਲਥ ਰਾਜੀਵ ਚਾਵਲਾ ਨਾਲ ਓਹਨਾ ਦੀ ਟੀਮ, ਕਮੇਟੀ ਪ੍ਰਧਾਨ ਫ਼ਕੀਰ ਚੰਦ ਗੋਇਲ ਦੇ ਨਾਲ ਮੁੱਖ ਮੈਂਬਰ ਅਤੇ ਆਮ ਆਦਮੀਂ ਪਾਰਟੀ ਹਲਕੇ ਦੇ ਵਲੰਟੀਅਰ ਵੀ ਮੌਜੂਦ ਰਹੇ।