ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਅੱਜ ਸਰਕਾਰੀ ਕੈਟਲ ਪੌਂਡ, ਖੋਖਰ ਕਲਾਂ ਜ਼ਿਲ੍ਹਾ ਮਾਨਸਾ ਦਾ ਦੌਰਾ ਕਰਦਿਆਂ ਕਿਹਾ ਕਿ ਇੱਥੇ ਕੀਤੇ ਜਾ ਰਹੇ ਗਊ ਸੇਵਾ, ਭਲਾਈ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਗਰਮੀ ਦੇ ਮੌਸਮ 'ਚ ਉਨਾਂ੍ਹ ਨੂੰ ਆ ਰਹੀਆਂ ਮੁਸ਼ਕਿਲਾਂ ਖਾਸ ਕਰਕੇ ਡਾਕਟਰੀ ਇਲਾਜ ਲਈ ਵੀ ਜਾਣਕਾਰੀ ਹਾਸਲ ਕੀਤੀ ਗਈ। ਸ਼ਰਮਾ ਨੇ ਕਿਹਾ ਕਿ ਸਾਡੇ ਰਾਜ ਦੀਆਂ ਕੁੱਝ ਗਊਸ਼ਾਲਾਵਾਂ ਇਸ ਨਵੇਂ ਦੌਰ 'ਚ ਤਰੱਕੀ ਕਰ ਰਹੀਆਂ ਹਨ। ਜਿਸ ਦੀ ਮਿਸਾਲ ਸਰਕਾਰੀ ਕੈਟਲ ਪੌਂਡ, ਪਿੰਡ ਖੋਖਰ ਕਲਾਂ ਜ਼ਿਲ੍ਹਾ ਮਾਨਸਾ ਦੀ ਇਹ ਗਊਸ਼ਾਲਾ ਹੈ। ਉਨਾਂ੍ਹ ਕਿਹਾ ਕਿ ਇਸ ਵਿੱਚ ਚੰਗਾ ਕੰਮ ਇਹ ਹੈ ਕਿ ਇੱਥੇ ਇਹ ਸਿਰਫ਼ ਅਤੇ ਸਿਰਫ਼ ਸਰਕਾਰੀ ਗਰਾਂਟਾਂ ਜਾਂ ਸ਼ਰਧਾਲੂਆਂ ਦੀ ਸੇਵਾ ਕਰਨ ਤੱਕ ਸੀਮਤ ਨਾ ਰਹਿ ਕੇ ਇਸ ਨੂੰ ਸਵੈ-ਨਿਰਭਰ ਬਣਾ ਕੇ, ਇੱਥੋਂ ਦਾ ਬੁਨਿਆਦੀ ਢਾਂਚਾ ਇਸ ਤਰਾਂ੍ਹ ਹੈ ਕਿ ਇਹ ਗਊਸ਼ਾਲਾ ਦੇ ਨਾਲ ਪਿਕਨਿਕ ਸਪਾਟ ਬਣ ਗਿਆ ਹੈ। ਬੱਚਿਆਂ ਦੇ ਖੇਡਣ ਲਈ ਪਾਰਕ, ਉਨਾਂ੍ਹ ਲਈ ਤੈਰਾਕੀ ਸਿੱਖਣ ਲਈ ਝੂਲੇ ਅਤੇ ਪੂਲ ਬਣਾਏ ਗਏ ਹਨ ਅਤੇ ਇੱਥੋਂ ਦੇ ਲੋਕ ਆਪਣੀ ਜ਼ਿੰਦਗੀ ਦੇ ਖੁਸ਼ੀਆਂ ਭਰੇ ਪਲਾਂ ਨੂੰ ਹੋਰ ਯਾਦਗਾਰ ਬਣਾਉਣ ਲਈ ਇੱਥੇ ਫੋਟੋਸ਼ੂਟ ਅਤੇ ਲਾਈਵ ਫੋਟੋਸ਼ੂਟ ਵੀ ਕਰਵਾਉਂਦੇ ਹਨ। ਜਿਸ ਕਾਰਨ ਇੱਥੇ ਰੋਜ਼ੀ-ਰੋਟੀ ਵਧਦੀ ਹੈ ਅਤੇ ਉਹੀ ਰਕਮ ਗਊ ਵੰਸ਼ ਦੀ ਸੇਵਾ ਵਿਚ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਰਾਜ ਦੀਆਂ ਸਾਰੀਆਂ ਗਊਸ਼ਾਲਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਵੈ-ਨਿਰਭਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਾਂਹਵਧੂ ਕਦਮ ਚੁੱਕਣ ਅਤੇ ਗਊਸ਼ਾਲਾਵਾਂ ਦੇ ਜੀਵਨ ਪੱਧਰ ਵਿਚ ਸੁਧਾਰ ਕਰਨ, ਇਨਾਂ੍ਹ ਯਤਨਾਂ ਨਾਲ ਗਊਆਂ ਨੂੰ ਲਾਭ ਹੋਵੇਗਾ।