ਫਰੀਦਕੋਟ ਵਿਖੇ ਲਵਾਰਿਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਗੋਲੇਵਾਲਾ ਭੇਜਿਆ ਗਿਆ
ਬੇਸਹਾਰਾ ਗਊਧਨ ਨੂੰ ਸੜਕਾਂ ਬਾਜ਼ਾਰਾਂ ਤੋਂ ਸਹੀ ਸਲਾਮਤ ਗਊਸ਼ਾਲਾ ਤੱਕ ਪਹੁੰਚਾਉਣ ਦੇ ਕੰਮਾਂ ਵਿੱਚ ਤੇਜੀ ਲਿਆਉਣ ਡਿਪਟੀ ਕਮਿਸ਼ਨਰ
ਗਊਧਨ ਸੰਭਾਲ ਅਭਿਆਨ ਦੀ ਪੂਰੇ ਰਾਜ ਵਿੱਚ ਲੜੀਵਾਰ ਸ਼ੁਰੂਆਤ ਜਿਲ੍ਹਾ ਫਰੀਦਕੋਟ ਤੋਂ ਕੀਤੀ ਗਈ
ਫਰੀਦਕੋਟ 17 ਜੂਨ (ਬਾਬਾ ਹਰਸਾ ਸਿੰਘ ) ਪੰਜਾਬ ਗਊਸ਼ਾਲਾ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਵੱਲੋਂ ਅੱਜ ਫਰੀਦਕੋਟ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਉਨ੍ਹਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਵਾਰਿਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਭੇਜਣ ਦੀ ਮੁਹਿੰਮ ਤਹਿਤ ਲਵਾਰਿਸ ਗਾਵਾਂ ਨੂੰ ਆਪਣੀ ਹਾਜ਼ਰੀ ਵਿੱਚ ਗਊਸ਼ਾਲਾ ਗੋਲੇਵਾਲਾ ਭੇਜਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੇ ਗਊਧਨ ਦੀ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਪੀ.ਪੀ.ਪੀ. (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਸਕੀਮ ਤਹਿਤ 20 ਮਾਡਰਨ ਸਮਾਰਟ ਗਊਸ਼ਾਲਾ ਦਾ ਨਿਰਮਾਣ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ਤੇ ਲਵਾਰਿਸ ਫਿਰਦੇ ਗਊਧਨ ਨੂੰ ਸੁਰੱਖਿਅਤ ਗਊਸ਼ਾਲਾਵਾਂ ਵਿੱਚ ਭੇਜਣ ਉਨ੍ਹਾਂ ਦੇ ਇਲਾਜ ਆਦਿ ਲਈ ਪ੍ਰਬੰਧ ਕਰਨ ਲਈ ਪੰਜਾਬ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਸਬੰਧੀ ਸੰਭਾਲ ਹੋ ਸਕੇ।ਜਿਸ ਦੀ ਸ਼ੁਰੂਆਤ ਅੱਜ ਜਿਲ੍ਹਾ ਫਰੀਦਕੋਟ ਤੋਂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਬੇਸਹਾਰਾ ਗਊਧਨ ਨਾਲ ਜਿੱਥੇ ਆਮ ਜਨਤਾ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਸੜਕਾਂ ਤੇ ਹਾਦਸੇ ਹੁੰਦੇ ਹਨ। ਬਾਜ਼ਾਰਾਂ ਵਿੱਚ ਅੱਜ ਕਲ ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਜਿੱਥੇ ਘੱਟ ਸਮਾਂ ਦੁਕਾਨਾਂ ਖੁੱਲ੍ਹ ਰਹੀਆਂ ਹਨ ਅਤੇ ਬਾਜ਼ਾਰਾਂ ਵਿੱਚ ਵੀ ਭੀੜ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਇਥੇ ਘੁੰਮਦੇ ਗਊਧਨ ਨੂੰ ਲੋਕ ਹਟਾਉਣ ਲਈ ਮਜ਼ਬੂਰ ਹੁੰਦੇ ਹਨ ਅਤੇ ਯਤਨ ਕਰਦੇ ਹਨ ਜਿਸ ਨਾਲ ਇਹ ਗਊਧਨ ਬੇਕਾਬੂ ਹੋ ਕੇ ਸੜਕਾਂ ਅਤੇ ਬਾਜ਼ਾਰਾਂ ਵਿੱਚ ਤੋੜ ਫੋੜ ਕਰਦੇ ਹਨ ਅਤੇ ਕਈ ਵਾਰ ਲੋਕਾਂ ਨੂੰ ਜਾਨ ਮਾਲ ਦਾ ਨੁਕਸਾਨ ਉਠਾਉਣਾ ਪੈਂਦਾ ਹੈ। ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸਮੇਂ ਸਮੇਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਜਿੱਥੇ ਸਰਕਾਰ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਇਸ ਦੇ ਚੱਲਦਿਆਂ ਹੀ ਗਊ ਵੰਸ਼ ਸੰਭਾਲ ਦੇ ਕੰਮ ਵਿੱਚ ਕਮੀ ਆਈ ਜਿਸ ਨੂੰ ਹੁਣ ਮੁੜ ਇਕ ਵਾਰ ਗਊਧਨ ਸੰਭਾਲ ਅਭਿਆਨ ਪੂਰੇ ਰਾਜ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਉਪਰੰਤ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਬੇਸਹਾਰਾ ਗਊ ਵੰਸ਼ ਨੂੰ ਜਿਲ੍ਹੇ ਵਿੱਚ ਬਣੀ ਗੋਲੇਵਾਲਾ ਗਊਸ਼ਾਲਾ ਵਿੱਖੇ ਛੱਡਿਆ ਜਾ ਰਿਹਾ ਹੈ ਅਤੇ ਇਹ ਮੁਹਿੰਮ ਪਿਛਲੇ 1 ਸਾਲ ਤੋਂ ਜਾਰੀ ਹੈ ਅਤੇ ਹੁਣ ਬਹੁਤ ਘੱਟ ਬੇਸਹਾਰਾ ਜਾਨਵਰ ਫਰੀਦਕੋਟ ਵਿੱਚ ਹਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਜੰਜੂਆ ਦੇ ਆਦੇਸ਼ਾਂ ਤੇ ਜਿਲ੍ਹੇ ਦੇ ਬੇਸਹਾਰਾ ਪਸ਼ੂਆਂ ਦੀ ਟੈਗਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 53789 ਦੇ ਪਸ਼ੂਆਂ ਦੀ ਟੈਗਿੰਗ ਹੋ ਚੁੱਕੀ ਹੈ ਅਤੇ ਇਹ ਕੰਮ ਨਿਰੰਤਰ ਜਾਰੀ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜੇਸ਼ ਛਾਬੜਾ, ਓ.ਐਸ.ਡੀ.ਟੂ. ਚੇਅਰਮੈਨ ਗਊ ਸੇਵਾ ਕਮਿਸ਼ਨ ਡਾ. ਦੀਪਕ, ਸੁਪਰਡੈਂਟ ਪ੍ਰਭਚਰਨ ਸਿੰਘ, ਸਰਪੰਚ ਸੁਖਪ੍ਰੀਤ ਸਿੰਘ ਮੁਮਾਰਾ ਅਤੇ ਸਮਾਜ ਸੇਵੀ ਸ੍ਰੀ ਨਵਦੀਪ ਗਰਗ ਵੀ ਹਾਜ਼ਰ ਸਨ।