ਫਾਜ਼ਿਲਕਾ,22 ਫਰਵਰੀ: ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਪਸ਼ੂ ਪਾਲਣ ਵਿਭਾਗ ਨੇ ਸਰਕਾਰੀ ਕੈਟਲ ਪੌਂਡ ਸਲੇਮਸ਼ਾਹ ਵਿੱਚ ਪਸ਼ੂ ਭਲਾਈ ਕੈਂਪ ਲਗਾਇਆ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਟਲ ਪੌਂਡ ਦੇ ਕੇਅਰ ਟੇਕਰ ਸੋਨੂ ਕੁਮਾਰ ਨੇ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਚਿਨ ਸ਼ਰਮਾ ਅਤੇ ਮੁੱਖ ਕਾਰਜਕਾਰੀ ਅਫਸਰ ਪੰਜਾਬ ਡਾਕਟਰ ਪ੍ਰੀਤੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲਾ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿੱਚ ਚੱਲ ਰਹੇ ਕੈਟਲ ਪੌਂਡ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਨਰਿੰਦਰਪਾਲ ਸਿੰਘ ਗਿੱਲ ਦੀ ਅਗੁਵਾਈ ਵਿੱਚ ਗਊਧਨ ਭਲਾਈ ਕੈੰਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪਸ਼ੂ ਪਾਲਣ ਵਿਭਾਗ ਤੋਂ ਪਹੁੰਚੇ ਡਾਕਟਰ ਨਿਪੁੰਨ ਖੁੰਗਰ ਅਤੇ ਡਾਕਟਰ ਰਾਘਵ ਗਾਂਧੀ ਨੇ ਕੈਟਲ ਪੌਂਡ ਦੇ ਵਿੱਚ ਬਿਮਾਰ ਗਊਵੰਸ਼ ਦਾ ਇਲਾਜ ਕੀਤਾ ਅਤੇ ਦਵਾਈਆਂ ਤੇ ਟਾਨਿਕ ਵੀ ਦਿਤੀ । ਹੋਰ ਜਾਣਕਾਰੀ ਦਿੰਦਿਆਂ ਦਾ ਡਾ. ਨਰਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਵਲੋਂ ਪੰਜਾਬ ਵਿੱਚ ਬੇਸਹਾਰਾ ਗਊਵੰਸ਼ ਲਈ ਗਊਧਨ ਭਲਾਈ ਕੈੰਪ ਲਗਾਏ ਜਾ ਰਹੇ ਹਨ । ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵਲੋਂ ਗਊਸ਼ਾਲਾਵਾਂ ਵਿੱਚ ਪਹੁੰਚ ਕੇ ਬਿਮਾਰ ਗਊਵੰਸ਼ ਦਾ ਇਲਾਜ ਕੀਤਾ ਜਾ ਰਿਹਾ ਹੈ ਨਾਲ ਜੀ ਉਨ੍ਹਾਂ ਨੂੰ ਦਵਾਈਆਂ ਤੇ ਟਾਨਿਕ ਵੀ ਦਿਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾਂ ਜੀ ਵਲੋਂ ਸਮੇਂ ਸਮੇ ਤੇ ਪੰਜਾਬ ਦੀ ਗਊਸ਼ਾਲਾਵਾਂ ਵਿੱਚ ਪਹੁੰਚ ਕੇ ਉਨ੍ਹਾਂ ਦੀ ਸਮੱਸਿਆ ਨੂੰ ਸੁਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ ਤਾਕਿ ਬੇਸਹਾਰਾ ਗਊਵੰਸ਼ ਲਈ ਗਊਸ਼ਾਲਾਵਾਂ ਵਿੱਚ ਸੁਧਾਰ ਲਿਆਂਦਾ ਜਾਵੇ। ਇਸ ਮੌਕੇ ਤੇ ਚੰਦਰ ਪ੍ਰਕਾਸ਼,ਮਨੋਹਰ ਸਿੰਘ, ਮੋਹਨ ਲਾਲ, ਲੇਖ ਸਿੰਘ ਮੌਜੂਦ ਸਨ ।