ਸ਼ਚਿਨ ਸ਼ਰਮਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਪਿੰਡ ਡਕੌਡਾਂ ਤਹਿਸੀਲ ਨਾਭਾ ਵਿਖੇ ਵਿਸ਼ੇਸ਼ ਤੌਰ ਤੇ ਹਰਗੋਬਿੰਦ ਬਾਇਓ ਐਨਰਜੀ ਪਲਾਂਟ ਦਾ ਦੌਰਾ ਕੀਤਾ ਗਿਆ ਜਿੱਥੇ ਪਲਾਂਟ ਵਿਚੱ ਸ.ਦਲਮਿੰਦਰ ਸਿੰਘ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਲਾਂਟ ਵਿੱਚ ਗੋਬਰ+ਪਾਨੀ ਤੋਂ ਗੈਸ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ 500 ਕਿੱਲੋ ਵਾਟ ਬਿਜਲੀ ਤਿਆਰ ਕੀਤੀ ਜਾਂਦੀ ਹੈ , ਡਾਈਜੈਸਟਰ 350 ਫੁਟ ਦੀ ਮੱਦਦ ਨਾਲ ਇਸ ਗੋਬਰ ਨੂੰ ਸਾੜ ਕੇ 120 ਦਿਨ ਬਾਅਦ ਬੈਕਟੀਰੀਆ ਬਨਨ ਤੇ ਜੋ ਗੈਸ ਤਿਆਰ ਹੁੰਦੀ ਹੈ ਓਹ ਮਿਥੇਨ ਗੈਸ ਜੋ ਕਿ ਸੀ.ਐਨ.ਜੀ ਗੈਸ ਞੱਖ - ਞੱਖ ਥਾਵਾਂ ਤੇ ਵਰਤੀ ਜਾਂਦੀ ਹੈ, ਇਸ ਲਈ ਤਕਰੀਬਨ 60 ਟਨ ਗੋਬਰ ਦੀ ਰੋਜਾਨਾ ਵਰਤੋਂ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਬਚੇ ਹੋਏ ਸੁੱਕਾ ਗੋਬਰ ਖੇਤੀਬਾੜੀ ਵਿੱਚ ਯੂਰੀਆ ਦੀ ਥਾਂ ਖਾਦ ਦੇ ਲਈ ਵਰਤਿਆ ਜਾ ਸਕਦਾ ਹੈ ਇਸ ਦੇ ਪੌਸ਼ਿਕ ਤਤੱਵ ਬੰਜਰ ਜ਼ਮੀਨ ਨੂੰ ਵੀ ਉਪਜਾਊ ਬਨਾਉਣ ਲਈ ਕਾਰਗਰ ਹੈ ਅਤੇ ਗੰਨੇ ਦੀ ਫਸਲ ਲਈ ਬਹੁਤ ਫਾਇਦੇਮੰਦ ਹੈ । ਇਸ ਮੌਕੇ ਤੇ ਸ਼ੀ . ਭਜਨ ਪਾਲ ਅਤੇ ਸ.ਜਗਦੇਵ ਸਿੰਘ ਕਕਰਾਲਾ ਭਾਈਕਾ ਤੋਂ ਵਿਸ਼ੇਸ਼ ਤੌਰ ਤੇ ਮੌਜੂਦ ਸਨ ।