0172-2298085

Follow Us on  << BACK


ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਦਾ ਰਾਸ਼ਟਰੀਯ ਕਾਮਧੇਨੂ ਆਯੋਗ ਵੱਲੋਂ ਸਨਮਾਨ

ਚੰਡੀਗੜ੍ਹ, 25 ਫ਼ਰਵਰੀ 2020 - ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਦਾ ਰਾਸ਼ਟਰੀਯ ਕਾਮਧੇਨੂ ਆਯੋਗ ਵੱਲੋਂ ਬੀਤੇ ਦਿਨੀਂ ਦਿੱਲੀ ਵਿਖੇ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਵੱਲੋਂ ਪੰਜਾਬ ਰਾਜ ਵਿੱਚ ਗਊ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਰਾਸ਼ਟਰੀਯ ਕਾਮਧੇਨੂ ਆਯੋਗ ਦਾ ਚੇਅਰਮੈਨ ਡਾ. ਵੱਲਭ ਭਾਈ ਕਥੇਰੀਆ ਵੱਲੋਂ ਸਨਮਾਨ ਕਰਨ ਦੇ ਨਾਲ-ਨਾਲ ਸਨਮਾਨ ਪੱਤਰ ਵੀ ਭੇਟ ਕੀਤਾ ਗਿਆ। 

ਬੁਲਾਰੇ ਨੇ ਦੱਸਿਆ ਕਿ ਸ੍ਰੀ ਕਥੇਰੀਆ ਨੇ ਆਸ ਪ੍ਰਗਟਾਈ ਕਿ ਸ੍ਰੀ ਸ਼ਰਮਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਜ ਅਤੇ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਤੁਲ ਚਤੁਰਵੇਦੀ, ਸਕੱਤਰ, ਰਾਸ਼ਟਰੀਯ ਕਾਮਧੇਨੂ ਆਯੋਗ, ਓ.ਪੀ.ਚੌਧਰੀ, ਮੈਂਬਰ ਸਕੱਤਰ, ਰਾਸ਼ਟਰੀਯ ਕਾਮਧੇਨੂ ਆਯੋਗ, ਰਾਸ਼ਟਰੀਯ ਕਾਮਧੇਨੂ ਆਯੋਗ ਦੇ ਮੈਂਬਰ ਸ੍ਰੀ ਸੁਨੀਲ ਸਿੰਘਕਾ, ਹੁਕਮ ਚੰਦਰ ਸਾਵਲਾ, ਸ੍ਰੀ ਭਾਣੀ ਰਾਮ ਮੰਗਲਾ ਜੀ, ਚੇਅਰਮੈਨ ਹਰਿਆਣਾ, ਰਾਸ਼ਟਰੀਯ ਕਾਮਧੇਨੂ ਆਯੋਗ, ਸ੍ਰੀ ਸ਼ਿਆਮ ਨੰਦਨ ਸਿੰਘ, ਚੇਅਰਮੈਨ ਗਊ ਸੇਵਾ ਆਯੋਗ, ਉੱਤਰ ਪ੍ਰਦੇਸ਼, ਹਰਜਿੰਦਰ ਅਥਵਾਲ, ਉਪ-ਪ੍ਰਧਾਨ, ਗਊ ਸੇਵਾ ਆਯੋਗ, , ਉਤਰਾਖੰਡ ਸ਼ਾਮਲ ਸਨ।LATEST ACTIVITIES