ਫਰੀਦਕੋੋਟ ਪੰਜਾਬ ਗਊ ਕਮਿਸ਼ਨ ਬੇਸਹਾਰਾ ਗਊ ਵੰਸ਼ ਦੀ ਸਾਂਭ ਸੰਭਾਲ, ਗਊਸ਼ਾਲਾਵਾਂ ਸਬੰਧੀ ਸਮੱਸਿਆਵਾਂ ਸੁਣਨ, ਜਿਲ੍ਹੇ ਦੀਆਂ ਗਊਸ਼ਲਾਵਾਂ ਆਦਿ ਸਬੰਧੀ ਜਾਣਕਾਰੀ ਲੈਣ ਅਤੇ ਪੰਜਾਬ ਗਊ ਕਮਿਸ਼ਨਰ ਵੱਲੋੋਂ ਗਊ ਧਨ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਮੀਟਿੰਗ ਕੀਤੀ | ਜਿਸ ਵਿੱਚ ਪੰਜਾਬ ਗਊ ਕਮਿਸ਼ਨਰ ਦੇ ਉੱਪ ਚੇਅਰਮੈਨ ਸ੍ਰੀ ਕਮਲਜੀਤ ਚਾਵਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ ਤੋੋਂ ਇਲਾਵਾ ਸਮੂਹ ਗਊਸ਼ਾਲਾ ਦੇ ਨੁਮਾਇੰਦਿਆਂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ,ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਹਾਜ਼ਰ ਸਨ |ਮੀਟਿੰਗ ਨੂੰ ਸੰਬੋੋਧਨ ਕਰਦਿਆਂ ਚੇਅਰਮੈਨ ਪੰਜਾਬ ਗਊ ਕਮਿਸ਼ਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਰਾਜ ਦੀਆਂ ਗਊ ਸ਼ਾਲਾ ਨੂੰ ਆਤਮ ਨਿਰਭਰ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪਹਿਲ ਕਦਮੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਗਊ ਸੈਂਸ ਤੋੋਂ ਪ੍ਰਾਪਤ ਆਮਦਨ ਗਊਸ਼ਾਲਾਵਾਂ ਦੇ ਵਿਕਾਸ ਤੇ ਲਗਾਈ ਜਾਵੇਗੀ | ਇਸ ਤੋੋਂ ਇਲਾਵਾ ਗਊ ਧਨ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਵੱਲੋੋਂ ਗਊ ਭਲਾਈ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਤੇ ਲੋੜ ਅਨੁਸਾਰ ਪਸ਼ੂਆਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਗਊ ਕਮਿਸ਼ਨ ਪੰਜਾਬ ਵੱਲੋੋਂ ਗਊਸ਼ਾਲਾ ਨੂੰ ਸਵੈ ਨਿਰਭਰ ਬਣਾਉਣ ਲਈ ਗੋੋਬਰ ਅਤੇ ਗਊ ਮੂਤਰ ਤੋੋਂ ਉਤਪਾਦ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਵਿਚਲੀਆਂ ਗਊਸ਼ਾਲਾਵਾਂ ਨੂੰ ਕੇਂਦਰੀ ਪਸ਼ੂ ਧਨ ਭਲਾਈ ਬੋੋਰਡ ਦੀਆਂ ਵੱਖ ਵੱਖ ਸਕੀਮਾਂ ਅਤੇ ਗਰਾਂਟਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਕੈਂਪਾਂ ਦਾ ਆਯੋੋਜਨ ਵੀ ਕੀਤਾ ਜਾਵੇਗਾ | ਇਸ ਤੋੋਂ ਇਲਾਵਾ ਗਊ ਧਨ ਦੇ ਵਿਕਾਸ ਲਈ ਦਾਨੀ ਸੱਜਣਾਂ ਦਾ ਵੀ ਸਹਿਯੋੋਗ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਨੂੰ ਸਵੈ ਨਿਰਭਰ ਬਣਾਉਣ ਲਈ ਗੋੋਬਰ ਤੋੋਂ ਬਾਇਓ ਗੈਸ ਅਤੇ ਬਾਇਓ ਗੈਸ ਤੋੋਂ ਬਿਜਲੀ ਤਿਆਰ ਕੀਤੀ ਜਾਵੇਗੀ ਅਤੇ ਵਰਮੀ ਕੰਪੋੋਸਟ (ਜੈਵਿਕ ਖਾਦ) ਤਿਆਰ ਕਰਕੇ ਗਊਸ਼ਾਲਾਂ ਦੀ ਆਮਦਨ ਵਿਚ ਵਾਧਾ ਕੀਤਾ ਜਾਵੇਗਾ |
ਉਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ, ਗਊਆਂ ਤੇ ਹੁੰਦੇ ਅੱਤਿਆਚਾਰਾਂ, ਤਸਕਰੀ ਆਦਿ ਸਬੰਧੀ ਵੀ ਪੁਲਿਸ ਵਿਭਾਗ ਤੋੋਂ ਜਾਣਕਾਰੀ ਹਾਸਲ ਕੀਤੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਲ੍ਹੇ ਵਿਚ ਅਜਿਹਾ ਕੋੋਈ ਵੀ ਕੇਸ ਸਾਹਮਣੇ ਨਹੀਂ ਆਇਆ | ਉਨ੍ਹਾਂ ਸਰਕਾਰੀ ਗਊਸ਼ਾਲਾ ਗੋੋਲੇਵਾਲਾ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਗੋੋਲੇਵਾਲਾ ਗਊਸ਼ਾਲਾ ਵਿਚ ਗਊਧਨ ਦੀ ਸਮਰੱਥਾ ਵਧਾਉਣ ਲਈ ਵੀ ਲੋੋੜੀਂਦੇ ਉਪਰਾਲੇ ਕੀਤੇ ਜਾਣ ਅਤੇ ਉਨ੍ਹਾਂ ਲਈ ਚਾਰੇ, ਪਾਣੀ, ਛਾਂ ਆਦਿ ਦਾ ਵਧੀਆ ਪ੍ਰਬੰਧ ਕੀਤਾ ਜਾਵੇ |ਇਸ ਉਪਰੰਤ ਉਨ੍ਹਾਂ ਵੱਲੋੋਂ ਕੈਂਟਲ ਪੌੌਾਡ ਗੋੋਲੇਵਾਲਾ ਦਾ ਦੌੌਰਾ ਕੀਤਾ ਗਿਆ ਅਤੇ ਉੱਥੇ ਗਊਆਂ ਦੀ ਸਾਂਭ ਸੰਭਾਲ ਅਤੇ ਹੋੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ |
ਇਸ ਮੀਟਿੰਗ ਨੂੰ ਸ੍ਰੀ ਕਮਲਜੀਤ ਚਾਵਲਾ ਉੱਪ ਚੇਅਰਮੇਨ ਪੰਜਾਬ ਗਊ ਕਮਿਸ਼ਨ, ਜਿਲ੍ਹਾ ਯੋੋਜਨਾ ਬੋੋਰਡ ਦੇ ਚੇਅਰਮੈਨ ਸ੍ਰੀ ਪਵਨ ਗੋੋਇਲ, ਗਊਸ਼ਾਲਾ ਕਮਿਸ਼ਨ ਦੇ ਮੈਂਬਰ ਸ੍ਰੀ ਅਸ਼ੋੋਕ ਕੁਮਾਰ ਗੁਪਤਾ ਆਦਿ ਨੇ ਵੀ ਸੰਬੋੋਧਨ ਕੀਤਾ ਅਤੇ ਗਊਸ਼ਾਲਾਵਾਂ ਦੀ ਤਰੱਕੀ ਅਤੇ ਗਊ ਧਨ ਦੇ ਸੰਭਾਲ ਆਦਿ ਬਾਰੇ ਵਿਚਾਰ ਚਰਚਾ ਕੀਤੀ |
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਜੀਤ ਸਿੰਘ, ਪੰਜਾਬ ਗਊ ਕਮਿਸ਼ਨ ਦੇ ਮੈਂਬਰ ਸ੍ਰੀ ਵਿਕਾਸ ਸੋੋਨੀ, ਓ.ਪੀ. ਕਨੋੋਜੀਆ, ਡਾ. ਐਚ.ਐਸ ਸੇਖੋੋਂ ਸੀ.ਈ.ਓ, ਡਾ. ਪਰਮਪਾਲ ਸਿੰਘ ਡਿਪਟੀ ਸੀ.ਈ.ਓ, ਡੀ.ਡੀ.ਪੀ.ਓ. ਮੈਡਮ ਬਲਜੀਤ ਕੌੌਰ, ਭੁਪਿੰਦਰ ਪਾਲ ਸਿੰਘ ਖੋੋਸਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡੀ.ਐਸ.ਪੀ. ਜਸਤਿੰਦਰ ਸਿੰਘ ,ਡਾ. ਜਸਵਿੰਦਰ ਗਰਗ ਸੀਨੀਅਰ ਵੈਟਨਰੀ ਅਫਸਰ, ਡਾ. ਗੁਰਜੀਤ ਸਿੰਘ ਮੱਲ, ਗਊਸ਼ਾਲਾ ਦੇ ਨੁਮਾਇੰਦੇ ਸ੍ਰੀ ਕਿ੍ਸ਼ਨ ਗੋੋਇਲ,ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |